[ad_1]

ਜਲੰਧਰ– ਕੋਵਿਡ-19 ਮਹਾਂਮਾਰੀ ਦੌਰਾਨ ਨਸ਼ਾ ਤਸਕਰਾਂ ‘ਤੇ ਸਖ਼ਤ ਨਿਗਰਾਨੀ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟਅ ਪੁਲਿਸ ਵਲੋਂ ਅੱਜ ਇਕ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ 110 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ।  ਦੋਸ਼ੀ ਦੀ ਪਹਿਚਾਣ ਬਲਵਿੰਦਰ ਸਿੰਘ (45) ਪਿੰਡ ਰੇਲੂ ਮਾਜਰਾ, ਜ਼ਿਲਾਂ ਰੂਪ ਨਗਰ ਵਜੋਂ ਹੋਈ ਹੈ।  ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-1 ਵਲੋਂ ਰਾਸ਼ਟਰੀ ਰਾਜ ਮਾਰਗ ‘ਤੇ ਪਰਾਗਪੁਰ ਨੇੜੇ ਨਾਕਾ ਲਗਾਇਆ ਗਿਆ ਸੀ, ਅਤੇ ਟੀਮ ਵਲੋਂ ਹੋਮਿਊਪੈਥਿਕ ਦਵਾਈਆਂ ਨਾਲ ਭਰੇ ਟਰੱਕ ਨੰ : (ਪੀ.ਬੀ.65-ਈ.-7989) ਨੂੰ ਰੋਕਿਆ ਗਿਆ। ਉਨਾ ਦੱਸਿਆ ਕਿ ਟਰੱਕ ਦੇ ਡਰਾਇਵਰ ਕੋਲੋਂ ਪੁਛਗਿੱਛ ਕੀਤੀ ਗਈ ਤਾਂ ਪੁਲਿਸ ਕਰਮੀਆਂ ਨੂੰ ਕੁਝ ਸ਼ੱਕ ਹੋਇਆ, ਜਿਸ ‘ਤੇ ਟਰੱਕ ਦੀ ਤਲਾਸ਼ੀ ਲਈ ਗਈ ਅਤੇ 6 ਪਲਾਸਿਕ ਦੇ ਬੈਗ ਜਿਨਾਂ ਦਾ ਭਾਰ 110 ਕਿਲੋ ਸੀ ਲੱਭੇ ਗਏ। ਮੁੱਢਲੀ ਪੁਛਗਿੱਛ ਦੌਰਾਨ ਬਲਵਿੰਦਰ ਨੇ ਦੱਸਿਆ ਕਿ ਉਸ ਨੇ ਇਹ ਭੁੱਕੀ ਰਾਜਸਥਾਨ ਤੋਂ ਲਿਆਂਦੀ ਹੈ ਅਤੇ ਪਿਛਲੇ 2 ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਲੱਗਿਆ ਹੋਇਆ ਸੀ। ਸੀ.ਪੀ ਭੁੱਲਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਰਾਜਸਥਾਨ ਤੋਂ ਦਿਨੇਸ਼ ਨਾਮ ਦੇ ਨਸ਼ਾ ਤਸ਼ਕਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਮਦਦ ਨਾਲ ਹੀ ਉਹ ਭੁੱਕੀ ਲਿਆਉਂਦਾ ਸੀ। ਜਲੰਧਰ ਵਿਖੇ ਦਾਖਲ ਹੋਣ ਤੋਂ ਪਹਿਲਾਂ ਬਲਵਿੰਦਰ ਵਲੋਂ ਦਿਨੇਸ਼ ਦੇ ਦੱਸੇ ਵਿਅਕਤੀ ਨੂੰ ਲੁਧਿਆਣਾ ਦੇ ਡੇਹਲੋਂ ਵਿਖੇ ਨਸ਼ਿਆਂ ਦੀ ਖੇਪ ਦੀ ਸਪਲਾਈ ਕੀਤੀ ਗਈ ਹੈ ਅਤੇ ਇਸ ਵਿਚੋਂ 100 ਕਿਲੋ ਚੂਰਾ ਪੋਸਤ ਕਿਸੇ ਹੋਰ ਨੂੰ ਸਪਲਾਈ ਕੀਤਾ ਜਾਣਾ ਸੀ ਅਤੇ 10 ਕਿਲੋ ਉਸ ਵਲੋਂ ਖੁਦ ਵੇਚੀ ਜਾਣੀ ਸੀ। ਉਸ ਨੂੰ ਇਕ ਕੁਇੰਟਲ ਨਸ਼ਿਆਂ ਦੀ ਸਪਲਾਈ ਲਈ 30,000 ਰੁਪਏ ਦੀ ਮਿਲਦੇ ਸੀ। ਦੋਸ਼ੀ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀ ਧਾਰਾ 15,61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। 

[ad_2]

Source link