ਗਊਸ਼ਾਲਾ ਦੇ ਪਰਵਾਸੀ ਮਜ਼ਦੂਰਾਂ ਨੂੰ ਬੰਨ੍ਹ ਕੇ ਕੀਤੀ ਕੁੱਟਮਾਰ, ਜਖਮੀ

[ad_1]

ਲੁਧਿਆਣਾ( ਰਾਜੀਵ ਸੰਦਲ)- ਟਿੱਬਾ ਰੋਡ ਸਥਿਤ ਗਊਸ਼ਾਲਾ ਦੋ ਪਰਵਾਸੀ ਮਜ਼ਦੂਰਾਂ ਤੰਨ ਬਹਾਦੁਰ ਅਤੇ ਮੰਨ ਬਹਾਦਰ ਨਾਮ ਦੇ ਪਰਵਾਸੀ ਮਜ਼ਦੂਰਾਂ ਨੂੰ ਰਾਤ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਮਜ਼ਦੂਰਾਂ ਦਾ ਦੌਸ਼ ਸੀ ਕਿ ਉਨ੍ਹਾਂ ਨਾਲ ਕੁੱਟਮਾਰ ਇੰਨੀ ਜ਼ਿਆਦਾ ਕੀਤੀ ਗਈ, ਜਿਸ ਵਿੱਚ ਬਾਂਹ ਤੋੜ ਦਿੱਤੀ ਗਈ ਅਤੇ ਦੂਸਰੇ ਦਾ ਸਿਰ ਫਾੜ ਦਿੱਤਾ ਗਿਆ। ਇੰਨਾ ਕੁਝ ਕਰਨ ਤੋਂ ਬਾਅਦ ਉਨ੍ਹਾਂ ਦੋਨਾਂ ਭਰਾਵਾਂ ਨੂੰ ਰਾਤ ਭਰ ਗਊਸ਼ਾਲਾ ਦੇ ਅੰਦਰ ਹੀ ਬੰਨ੍ਹ ਕੇ ਰੱਖਿਆ ਗਿਆ ਤੇ ਸਾਰੀ ਰਾਤ ਉਨ੍ਹਾਂ ਨਾਲ ਕੁੱਟਮਾਰ ਕਰਦੇ ਰਹੇ ਇਸ ਘਟਨਾ ਨੂੰ ਰਫ਼ਾ ਦਫ਼ਾ ਕਰਨ ਲਈ ਗਊਸ਼ਾਲਾ ਦਾ ਮੈਨੇਜਰ ਵੀ ਦੋਸ਼ੀਆਂ ਦਾ ਸਾਥ ਦਿੰਦਾ ਨਜ਼ਰ ਆਇਆ ਅਤੇ ਪੀੜਤਾਂ ਨੂੰ ਸਿਵਲ ਹਸਪਤਾਲ ਦੀ ਜਗ੍ਹਾ ਇੱਕ ਪ੍ਰਾਈਵੇਟ ਸੁਭਾਸ਼ ਨਗਰ ਦੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਉਧਰ ਘਟਨਾ ਵਾਲੀ ਥਾਂ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਸਵੇਰੇ ਕਰੀਬ ਸਾਢੇ ਛੇ ਵਜੇ ਇਸ ਪਲਾਂਟ ਵਿੱਚ ਬੈਠੇ ਸਨ ਤੇ ਰੋ-ਕੁਰਲਾ ਰਹੇ ਸਨ, ਜਦੋਂ ਇਲਾਕਾ ਵਾਸੀਆਂ ਨੇ ਇਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਾਰੀ ਰਾਤ ਗਊਸ਼ਾਲਾ ਦੇ ਮੈਬਰ ਤੇ ਹੋਰ ਬੰਦਿਆਂ ਨੇ ਕੁੱਟਮਾਰ ਕੀਤੀ ਹੈ ਭੀੜ ਇਕੱਠੀ ਹੋਈ ਵੇਖ ਮੌਕੇ ਤੇ ਪਹੁੰਚੇ ਗਊਸ਼ਾਲਾ ਦੇ ਮੁਲਾਜ਼ਮਾਂ ਅਤੇ ਮੈਨੇਜਰ ਨੇ ਇਲਾਕਾ ਨਿਵਾਸੀਆਂ ਨਾਲ ਵੀ ਬਦਸਲੂਕੀ ਕੀਤੀ। ਉਧਰ ਥਾਣਾ ਟਿੱਬਾ ਦੇ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

[ad_2]

Source link